Wednesday, December 15, 2010

ਗ਼ਜ਼ਲ - ਤੂੰ ਤੇ ਆਖ ਕੇ ਚਲਾ ਗਿਓਂ

A Ghazal by: Jatinder Lasara  ਗ਼ਜ਼ਲ - ਤੂੰ ਤੇ ਆਖ ਕੇ ਚਲਾ ਗਿਓਂ 

A Ghazal by: Jatinder Lasara (Dedicated to Sabhi Fatehpuri's Love)



ਸਾਬੀ ਫ਼ਤਿਹਪੁਰੀ ਦੀ ਗੁੰਮਨਾਮ ਮੁਹੱਬਤ ਦੇ ਨਾਮ



ਤੂੰ ਤੇ ਆਖ ਕੇ ਚਲਾ ਗਿਓਂ ਕਿ ਦਿਲ ਚੋਂ ਕੱਢ ਦਿਆਂ //
ਇਹ ਕਿੱਦਾਂ ਹੋ ਸਕਦੈ, ਮੈਂ ਸਾਹ ਲੈਣਾ ਛੱਡ ਦਿਆਂ //

ਤੇਰੇ ਕੁੱਝ ਅਲਫ਼ਾਜ਼ਾਂ ਨਾਲ ਹੀ ਨੇਰ੍ਹਾ ਪਸਰ ਗਿਆ,
ਰੌਸ਼ਨੀਆਂ ਨੂੰ ਮੈਂ ਕਿੱਦਾਂ ਅੱਖੀਆਂ 'ਚੋਂ ਕੱਢ ਦਿਆਂ // 

ਨਹੁੰਆਂ ਨਾਲੋਂ ਮਾਸ ਤਾਂ ਸ਼ਾਇਦ ਵੱਖ ਵੀ ਹੋ ਸਕਦੈ,
ਪਰ ਕਿੱਦਾਂ ਮੈਂ ਰੂਹ ਨੂੰ ਤਨ 'ਚੋਂ ਵੱਖਰਾ ਕੱਢ ਦਿਆਂ //

ਨਾਲ ਮਜ਼ਾਕ ਵੀ ਏਸੀ ਗੱਲ ਨਾ ਫਿਰ ਤੋਂ ਦੁਹਰਾਈਂ,
ਦਿਲ 'ਚੋਂ ਕੱਢਦੇ ਕੱਢਦੇ ਨਾ ਮੈਂ ਜਿਉਂਣਾ ਛੱਡ ਦਿਆਂ //

ਕਹੇ ਲਸਾੜਾ, ਕੁਝ ਰਿਸ਼ਤੇ, ਰੱਬ ਵਰਗੇ ਹੁੰਦੇ ਨੇ, 
ਉਮਰਾਂ ਦੇ ਰਿਸ਼ਤੇ ਕਿੱਦਾਂ ਉਮਰਾਂ 'ਚੋ ਕੱਢ ਦਿਆਂ //

tu te akh ke chala giyoN ke dil choN kadh diyaN
eh kiddaN ho sakdai main sah laina chadd diyaN
tere kujh alfazaN naal hi nehra pasar giya,
roshniyaN nu main kiddaN akhiyaN choN kadh diyaN
nhuaN naloN mas ta shayad vakh vi ho sakdai,
par kidda main rooh nu tan choN vakhra kadh diyaN
naal mazaak vi aisi gall na phir tonN duhrayiN,
dil choN kadhde kadhde na main jeona chadd diyaN
kahe LASARA kujh rishte Rabb varge hunde ne,
umraN de rishte kiddaN, umraN choN kadh diyaN

A Ghazal by: Jatinder Lasara (Dedicated to Sabhi Fatehpuri's Love)

4 comments:

  1. ਪਹਿਲੀ ਵਾਰ ਆਪ ਦਾ ਬਲਾਗ ਵੇਖਣ ਤੇ ਪੜ੍ਹਨ ਦਾ ਸਬੱਬ ਬਣਿਆ!
    ਬਹੁਤ ਹੀ ਵਧੀਆ ਅਲਫ਼ਾਜ਼ ਨੇ...
    ਤੂੰ ਤੇ ਆਖ ਕੇ ਚਲਾ ਗਿਓਂ ਕਿ ਦਿਲ ਚੋਂ ਕੱਢ ਦਿਆਂ
    ਇਹ ਕਿੱਦਾਂ ਹੋ ਸਕਦੈ, ਮੈਂ ਸਾਹ ਲੈਣਾ ਛੱਡ ਦਿਆਂ !

    ਪੜ੍ਹ ਕੇ ਚੰਗਾ ਲੱਗਾ।

    ਹਰਦੀਪ
    http://punjabivehda.wordpress.com

    ReplyDelete
  2. ਤੂੰ ਤੇ ਆਖ ਕੇ ਚਲਾ ਗਿਓਂ ਕਿ ਦਿਲ ਚੋਂ ਕੱਢ ਦਿਆਂ //
    ਇਹ ਕਿੱਦਾਂ ਹੋ ਸਕਦੈ, ਮੈਂ ਸਾਹ ਲੈਣਾ ਛੱਡ ਦਿਆਂ //
    bahut hi khoob.....!!
    poori gazal hi kmaal

    ReplyDelete
  3. ਮੈਨੂੰ ਵੀ ਅਜ ਪਹਿਲੀ ਬਾਰ ਆਪਜੀ ਦੇ ਬਲੌਗ ਤੇ ਫੇਰੀ ਪਾਉਣ ਦਾ ਮੌਕਾ ਮਿਲਿਆ ਹੈ , ਆਪਦੀ ਸ਼ਾਇਰੀ ਹਮੇਸ਼ਾ ਹੀ ਬਹੁਤ ਵਧੀਆ ਹੁੰਦੀ ਹੈ । ਬਲੌਗ ਵੀ ਬਹੁਤ ਸੁਹਣਾ ਹੈ - ਵਧਾਈ ।

    ReplyDelete
  4. This comment has been removed by the author.

    ReplyDelete