ਗ਼ਜ਼ਲ - ਡਰ ਲਗਦੈ ਯਾਰੋ - A Ghazal by: Jatinder Lasara |
ਗ਼ਜ਼ਲ
ਏਹ ਤਾਂ ਨਹੀਂ ਸ਼ੈਤਾਨਾਂ ਤੋਂ ਡਰ ਲਗਦੈ ਯਾਰੋ //
ਹਾਂ ਐਪਰ, ਭਗਵਾਨਾਂ ਤੋਂ ਡਰ ਲਗਦੈ ਯਾਰੋ //
ਰਿਸ਼ਤੇ-ਨਾਤੇ ਖੰਡਰਾਂ ਵਾਂਗੂ ਢਹਿ ਗਏੇ ਸਾਰੇ,
ਘਰ ਵਿਚਲੇ ਵੀਰਾਨਾਂ ਤੋਂ ਡਰ ਲਗਦੈ ਯਾਰੋ //
ਦਿਲ ਦੇ ਅੰਦਰ ਇੱਕ ਸਿਵਾ ਹੈ ਬਾਲੀ ਰੱਖਿਆ,
ਕੌਣ ਕਹੇ ਸ਼ਮਸ਼ਾਨਾਂ ਤੋਂ ਡਰ ਲਗਦੈ ਯਾਰੋ //
ਖ਼ਾਬ 'ਚ ਰਾਤੀਂ ਆਪ ਖੁਦਾ ਨੇ ਆਖ ਸੁਣਾਇਆ,
ਅੱਜਕੱਲ ਦੇ ਇਨਸਾਨਾਂ ਤੋਂ ਡਰ ਲਗਦੈ ਯਾਰੋ //
ਦੁਸ਼ਮਣ ਦੇ ਵਾਰਾਂ ਦਾ ਕਾਹਦਾ ਖੌਫ਼ ਲਸਾੜੇ,
ਮਿੱਤਰਾਂ ਦੇ ਅਹਿਸਾਨਾਂ ਤੋਂ ਡਰ ਲੱਗਦੈ ਯਾਰੋ //
eh ta nahi shaitanaN toN dar lagdai yaaro
ha aipar bhagwanaN toN dar lagdai yaaro
rishte-nate khandraN wanguN dheh gaye sare,
ghar vichle veeranaN toN dar lagdai yaaro
dil de ander ek siva main bali rakhiya,
kaun kahe shamshanaN toN dar lagdai yaaro
khab ch raatiN aap khuda ne akh sunayiya,
ajjkal de insaanaN toN dar lagdai yaaro
dushman de vaaraN da kahda khauff LASARE,
mitraN de ahisanaN toN dar lagdai yaaro
A Ghazal by: Jatinder Lasara
No comments:
Post a Comment