Wednesday, December 15, 2010

ਗ਼ਜ਼ਲ - ਤੂੰ ਤੇ ਆਖ ਕੇ ਚਲਾ ਗਿਓਂ

A Ghazal by: Jatinder Lasara  ਗ਼ਜ਼ਲ - ਤੂੰ ਤੇ ਆਖ ਕੇ ਚਲਾ ਗਿਓਂ 

A Ghazal by: Jatinder Lasara (Dedicated to Sabhi Fatehpuri's Love)



ਸਾਬੀ ਫ਼ਤਿਹਪੁਰੀ ਦੀ ਗੁੰਮਨਾਮ ਮੁਹੱਬਤ ਦੇ ਨਾਮ



ਤੂੰ ਤੇ ਆਖ ਕੇ ਚਲਾ ਗਿਓਂ ਕਿ ਦਿਲ ਚੋਂ ਕੱਢ ਦਿਆਂ //
ਇਹ ਕਿੱਦਾਂ ਹੋ ਸਕਦੈ, ਮੈਂ ਸਾਹ ਲੈਣਾ ਛੱਡ ਦਿਆਂ //

ਤੇਰੇ ਕੁੱਝ ਅਲਫ਼ਾਜ਼ਾਂ ਨਾਲ ਹੀ ਨੇਰ੍ਹਾ ਪਸਰ ਗਿਆ,
ਰੌਸ਼ਨੀਆਂ ਨੂੰ ਮੈਂ ਕਿੱਦਾਂ ਅੱਖੀਆਂ 'ਚੋਂ ਕੱਢ ਦਿਆਂ // 

ਨਹੁੰਆਂ ਨਾਲੋਂ ਮਾਸ ਤਾਂ ਸ਼ਾਇਦ ਵੱਖ ਵੀ ਹੋ ਸਕਦੈ,
ਪਰ ਕਿੱਦਾਂ ਮੈਂ ਰੂਹ ਨੂੰ ਤਨ 'ਚੋਂ ਵੱਖਰਾ ਕੱਢ ਦਿਆਂ //

ਨਾਲ ਮਜ਼ਾਕ ਵੀ ਏਸੀ ਗੱਲ ਨਾ ਫਿਰ ਤੋਂ ਦੁਹਰਾਈਂ,
ਦਿਲ 'ਚੋਂ ਕੱਢਦੇ ਕੱਢਦੇ ਨਾ ਮੈਂ ਜਿਉਂਣਾ ਛੱਡ ਦਿਆਂ //

ਕਹੇ ਲਸਾੜਾ, ਕੁਝ ਰਿਸ਼ਤੇ, ਰੱਬ ਵਰਗੇ ਹੁੰਦੇ ਨੇ, 
ਉਮਰਾਂ ਦੇ ਰਿਸ਼ਤੇ ਕਿੱਦਾਂ ਉਮਰਾਂ 'ਚੋ ਕੱਢ ਦਿਆਂ //

tu te akh ke chala giyoN ke dil choN kadh diyaN
eh kiddaN ho sakdai main sah laina chadd diyaN
tere kujh alfazaN naal hi nehra pasar giya,
roshniyaN nu main kiddaN akhiyaN choN kadh diyaN
nhuaN naloN mas ta shayad vakh vi ho sakdai,
par kidda main rooh nu tan choN vakhra kadh diyaN
naal mazaak vi aisi gall na phir tonN duhrayiN,
dil choN kadhde kadhde na main jeona chadd diyaN
kahe LASARA kujh rishte Rabb varge hunde ne,
umraN de rishte kiddaN, umraN choN kadh diyaN

A Ghazal by: Jatinder Lasara (Dedicated to Sabhi Fatehpuri's Love)

Monday, December 13, 2010

ਗ਼ਜ਼ਲ - ਖਾਹਿਸ਼ Johal & Lasara

ਗ਼ਜ਼ਲ - ਖਾਹਿਸ਼ A Ghazal by Bali Johal & Jatinder Lasara 

ਗ਼ਜ਼ਲ - ਦੁਨੀਆਂ ਦੀ ਭੁੱਖ

ਗ਼ਜ਼ਲ - ਦੁਨੀਆਂ ਦੀ ਭੁੱਖ ਦਾ ਮੈਂ ਗੀਤ ਵੀ ਬਣਾਵਾਂਗਾ - By: Jatinder Lasara

ਗ਼ਜ਼ਲ - ਜ਼ਿੰਦਗੀ ਅਜਨਬੀ

ਗ਼ਜ਼ਲ - ਜ਼ਿੰਦਗੀ  ਅਜਨਬੀ  A Ghazal by Jatinder Lasara

ਗ਼ਜ਼ਲ - ਜ਼ਿੰਦਗੀ ਦੀ ਲੋੜ - 02

ਗ਼ਜ਼ਲ - ਜ਼ਿੰਦਗੀ ਦੀ ਲੋੜ - 01 Ghazal by Jatinder Lasara 

ਗ਼ਜ਼ਲ - ਜ਼ਿੰਦਗੀ ਦੀ ਲੋੜ - 01

ਗ਼ਜ਼ਲ - ਜ਼ਿੰਦਗੀ ਦੀ ਲੋੜ - 01 By Jatinder Lasara

ਗ਼ਜ਼ਲ ਮਤਲੇ ਬਗੈਰ - ਦੇਖਦੇ ਦੇਖਦੇ

ਗ਼ਜ਼ਲ (ਮਤਲੇ ਬਗੈਰ) - ਦੇਖਦੇ ਦੇਖਦੇ  by Jatinder Lasara

Friday, December 10, 2010

ਗ਼ਜ਼ਲ - ਸੂਰਜ ਢੂੰਡਣ

A Ghazal by: Jatinder Lasara ਗ਼ਜ਼ਲ  - ਸੂਰਜ ਢੂੰਡਣ ਆਸਾਂ ਤੁਰੀਆਂ

ਗ਼ਜ਼ਲ - ਏਦਾਂ ਨਹੀਂ ਕਰੀਦਾ

A Ghazal by: Jatinder Lasara ਗ਼ਜ਼ਲ - ਏਦਾਂ ਨਹੀਂ ਕਰੀਦਾ

ਗ਼ਜ਼ਲ - ਐ ਦਿਲਾ, ਮੇਰੇ ਦਿਲਾ

A Ghazal by: Jatinder Lasara ਗ਼ਜ਼ਲ - ਐ ਦਿਲਾ, ਮੇਰੇ ਦਿਲਾ

ਗ਼ਜ਼ਲ - ਹਰ ਪਾਸੇ ਯਾਰੋ ਨਫ਼ਰਤਾਂ

A Ghazal by: Jatinder Lasara ਗ਼ਜ਼ਲ ਹਰ ਪਾਸੇ ਯਾਰੋ ਨਫ਼ਰਤਾਂ

ਗ਼ਜ਼ਲ - ਖਾਲੀ ਖਾਲੀ ਕਰ ਗਿਆ

A Ghazal by Jatinder Lasara ਗ਼ਜ਼ਲ - ਖਾਲੀ ਖਾਲੀ ਕਰ ਗਿਆ ਕੋਈ

ਗ਼ਜ਼ਲ - ਜਲਵਾ ਦਿਖਾ ਗਿਆ ਓਹ

A Ghazal by Jatinder Lasara - ਕਾਗਜ਼ 'ਤੇ ਸ਼ਬਦ ਰੱਖ ਕੇ, ਜਲਵਾ ਦਿਖਾ ਗਿਆ ਓਹ 

Thursday, December 9, 2010

ਗ਼ਜ਼ਲ - ਯਾਦਾਂ ਚੋਂ ਏਹ ਕੀ ਕਿਰਿਆ

ਗ਼ਜ਼ਲ - ਯਾਦਾਂ ਚੋਂ ਏਹ ਕੀ ਕਿਰਿਆ A Ghazal by: Jatinder Lasara

               ਗ਼ਜ਼ਲ      

ਯਾਦਾਂ ਚੋਂ ਏਹ ਕੀ ਕਿਰਿਆ, ਕੱਜਲ਼ੇ ਦੀ ਧਾਰ ਵਰਗਾ //
ਸੀਨੇ ' ਆਣ ਖੁੱਭਿਆ,  ਇੱਕ ਫੁੱਲ  ਕਟਾਰ  ਵਰਗਾ //

ਚੰਦਰੇ ਸਮਾਜ ਵਾਲੀ ਸਰਹੱਦ ਹੈ ਇਸ਼ਕ ਦੀ ਇਹ,
ਤੈਥੋਂ ਨੀ' ਟੱਪਿਆ ਜਾਣਾ, ਕੰਡਿਆਲੀ ਤਾਰ ਵਰਗਾ //

ਸੁਪਨੇ ' ਮੈਂ ਸੀ ਰਾਤੀਂ, ਇਤਿਹਾਸ ਰੋਂਦਾ ਤੱਕਿਆ,
ਸਦੀਆਂ ਦਾ ਕੋਈ ਰੋਗੀ, ਅੱਤ ਦੇ ਲਾਚਾਰ ਵਰਗਾ //

ਹੈ  ਵਸਤੂਆਂ  '  ਵਸਤੂ,  ਬੰਦਾ  ਮਸ਼ੀਨ  ਹੋਇਆ,
ਮੋਹ ਤੇਹ ਪਿਆਰ ਸਾਰੇ, ਕਰਦੈ ਵਿਓਪਾਰ ਵਰਗਾ //

ਇਹ ਆਖਦੈ ਜ਼ਮਾਨਾ,  ਗੁੱੜ ਨਾਲੋਂ ਇਸ਼ਕ ਮਿੱਠਾ,
ਲਗਦੈ ਲਸਾੜੇ ਨੂੰ ਏਹ, ਅੰਬ ਦੇ ਆਚਾਰ ਵਰਗਾ //

A Ghazal by: Jatinder Lasara

YadaN choN eh ki kiriya, kajle di dhaar varga//
Seene ch aan khubhiya, ik phull kataar varga//
chandre samajaN wali, sarhadd hai ishaq di eh
taithoN ni tappiya jana, kandiyali taar varga//
supne ch main si ratiN, itihas roNda takkiya,
sadiyaN da koi rogi, att de lachaar varga//
hai vastuaN ch vastu, banda machine hoyiya,
moh teh pyar saare , kardai viopaar varga//
eh akhdai zamana, gurh naloN ishaq mitha,
lagdai Lasare nu eh, amb de achaar varga//


A Ghazal by: Jatinder Lasara

ਗ਼ਜ਼ਲ - ਡਰ ਲਗਦੈ ਯਾਰੋ

ਗ਼ਜ਼ਲ - ਡਰ ਲਗਦੈ ਯਾਰੋ A Ghazal by: Jatinder Lasara


               ਗ਼ਜ਼ਲ 

ਏਹ ਤਾਂ ਨਹੀਂ ਸ਼ੈਤਾਨਾਂ ਤੋਂ ਡਰ ਲਗਦੈ ਯਾਰੋ //
ਹਾਂ ਐਪਰ,  ਭਗਵਾਨਾਂ ਤੋਂ ਡਰ ਲਗਦੈ ਯਾਰੋ //

ਰਿਸ਼ਤੇ-ਨਾਤੇ ਖੰਡਰਾਂ ਵਾਂਗੂ ਢਹਿ ਗਏੇ ਸਾਰੇ,
ਘਰ ਵਿਚਲੇ ਵੀਰਾਨਾਂ ਤੋਂ ਡਰ ਲਗਦੈ ਯਾਰੋ //

ਦਿਲ ਦੇ ਅੰਦਰ ਇੱਕ ਸਿਵਾ ਹੈ ਬਾਲੀ ਰੱਖਿਆ,
ਕੌਣ ਕਹੇ ਸ਼ਮਸ਼ਾਨਾਂ ਤੋਂ ਡਰ ਲਗਦੈ ਯਾਰੋ //

ਖ਼ਾਬ ' ਰਾਤੀਂ ਆਪ ਖੁਦਾ ਨੇ ਆਖ ਸੁਣਾਇਆ,
ਅੱਜਕੱਲ ਦੇ ਇਨਸਾਨਾਂ ਤੋਂ ਡਰ ਲਗਦੈ ਯਾਰੋ //

ਦੁਸ਼ਮਣ ਦੇ ਵਾਰਾਂ ਦਾ ਕਾਹਦਾ ਖੌਫ਼  ਲਸਾੜੇ,
ਮਿੱਤਰਾਂ ਦੇ ਅਹਿਸਾਨਾਂ ਤੋਂ ਡਰ ਲੱਗਦੈ ਯਾਰੋ //

A Ghazal by: Jatinder Lasara 

eh ta nahi shaitanaN toN dar lagdai yaaro
ha aipar bhagwanaN toN dar lagdai yaaro
rishte-nate khandraN wanguN dheh gaye sare,
ghar vichle veeranaN toN dar lagdai yaaro
dil de ander ek siva main bali rakhiya,
kaun kahe shamshanaN toN dar lagdai yaaro
khab ch raatiN aap khuda ne akh sunayiya,
ajjkal de insaanaN toN dar lagdai yaaro
dushman de vaaraN da kahda khauff LASARE,
mitraN de ahisanaN toN dar lagdai yaaro

A Ghazal by: Jatinder Lasara

ਨਜ਼ਮ - ਸੱਚ ਦੀ ਕਲਮ

ਨਜ਼ਮ - ਸੱਚ ਦੀ ਕਲਮ     A Nazm by: Jatinder Lasara

"ਸੱਚ ਦੀ ਕਲਮ
ਜਿਸ ਨੇ ਕੂੜ ਨੂੰ
ਦਿਸ਼ਾ ਬਦਲੇ ਬਗੈਰ
ਉਸਦਾ ਚਿਹਰਾ ਦਿਖਾਇਆ ਸੀ,
ਕੂੜ ਹੱਥੋਂ
ਚੂਰ ਚੂਰ ਹੋਈ ਹੈ...
ਸ਼ਾਇਦ
ਉਸਨੂੰ ਨਹੀਂ ਪਤਾ
ਕਿ ਟੁਕੜੇ ਹੋਈ ਕਲਮ ਚੋਂ
ਚਿਹਰਾ ਨਹੀਂ
ਸਗੋਂ
ਚਿਹਰੇ ਨਜ਼ਰ ਆਉਂਣਗੇ"

A Nazm by: Jatinder Lasara

Sach di kalam
Jisne koorH nu
Disha badle bagair
Usda chihra dikhaya si
koorH hathon
choor choor hoyi hai…
shayad usnu nahi pata
ki tukrHe hoyi kalam chon
chihra nahi
sagoN
chihre nazar auNge…

A Nazm by: Jatinder Lasara

Wednesday, December 8, 2010

ਗ਼ਜ਼ਲ - ਗ਼ਮ ਤੇਰਾ

   A Ghazal written by: Jatinder Lasara

                    ਗ਼ਜ਼ਲ 
           
                          ਜਤਿੰਦਰ ਲਸਾੜਾ 

   ਗ਼ਮ ਤੇਰਾ ਜਦ ਦਾ ਸਹਾਰਾ ਹੋ ਗਿਆ //
   ਹੋ ਗਿਆ ਦਿਲ ਦਾ ਗੁਜ਼ਾਰਾ ਹੋ ਗਿਆ //

   ਕੂੜ ਹਰ ਥਾਂ ਫਿਰ ਰਿਹੈ ਹਿੱਕ ਤਾਣ ਕੇ,
   ਸੱਚ 'ਤੇ ਅੱਜਕੱਲ ਵਿਚਾਰਾ ਹੋ ਗਿਆ //

   ਆਉਣ ਵਾਲੇ ਕੱਲ੍ਹ ਦੀ ਆਵੋ ਮੰਗੀਏ ਖੈਰ,
   ਰਿਸ਼ਵਤੀ ਵਿਦਿਅਕ ਅਦਾਰਾ ਹੋ ਗਿਆ //

   ਫੇਰ ਦਿਲ  ਇਤਬਾਰ  ਕੀਤਾ  ਆਦਤਨ,
   ਫਿਰ ਸੁਭਾਵਕ ਉਸਦਾ ਲਾਰਾ ਹੋ ਗਿਆ //

   ਢੂੰਡਿਓ ਜੇ ਨਫ਼ਰਤਾਂ ਤੋਂ ਮਿਲ ਜੇ ਵਿਹਲ,
   ਗੁੰਮ  ਕਿਤੇ  ਹੈ  ਭਾਈਚਾਰਾ  ਹੋ  ਗਿਆ //

   ਫੇਰ ਅੱਜ ਬਰਸਾਤ ਹੋਣੀ ਕਹਿਰ ਦੀ,
   ਫੇਰ ਅੱਜ ਦਿਲ ਭਾਰਾ ਭਾਰਾ ਹੋ ਗਿਆ //

   ਨਾ  ਕਰੋ  ਐਵੇਂ  ਲਸਾੜੇ  ਦੀ  ਤਲਾਸ਼,
   ਸੁਣਿਐ ਉਹ ਰੱਬ ਨੂੰ ਪਿਆਰਾ ਹੋ ਗਿਆ //

   gham tera jad da sahara ho gaya
   ho gaya dil da guzara ho gaya
   kurH har thaN phir rihai hiq tan ke,
   sach te ajjkal vichara ho gaya
   aun vale kal di aawo mangiye khair,
   rishvati vidiyak adara ho gaya
   dhoondiyo je nafrtaN to mil je vehl,
   fer dil aitbar keeta aadtan,
   phir subhavik osda lara ho gaya
   gumm kite hai bhaichara ho gaya
   fer ajj barsaat honi kehr di,
   fer ajj dil bhara bhara ho gaya
   na karo aiNwaiN Lasare di talash,
   suniyai oh rabb nu pyara ho gaya

   A Ghazal written by: Jatinder Lasara

ਗ਼ਜ਼ਲ - ਕੀ ਲੱਭ ਰਿਹਾਂ ਏਂ

ਗ਼ਜ਼ਲ - ਕੀ ਲੱਭ ਰਿਹਾਂ ਏਂ - A Ghazal by: Jatinder Lasara
                 ਗ਼ਜ਼ਲ 
           

ਨਫ਼ਰਤ ਦੇ ਰੰਗਾਂ ਚੋਂ ਕੀ ਲੱਭ ਰਿਹਾਂ ਏਂ //
ਜੰਗਾਂ 'ਤੇ  ਬੰਬਾਂ 'ਚੋ  ਕੀ ਲੱਭ ਰਿਹਾਂ ਏਂ //

ਘਰ ਖੇਤ ਦਿਲ ਸਾਰੇ ਵੰਡ ਕੇ ਸਹਾਰੇ,

ਉਸਰੀਆਂ ਕੰਧਾਂ 'ਚੋ ਕੀ ਲੱਭ ਰਿਹਾਂ ਏਂ //

ਪਿਆਰਾਂ ਦੇ ਰਿਸ਼ਤੇ ਨਾ ਰੂਹਾਂ ਦੇ ਨਾਤੇ,
ਜਿਸਮਾਂ ਦੇ ਅੰਗਾਂ ਚੋਂ ਕੀ ਲੱਭ ਰਿਹਾਂ ਏਂ //

ਧਰਤੀ ਦੀ ਹਿੱਕ ਨੂੰ ਲਹੂ ਨਾਲ ਭਰਕੇ,
ਕੁਦਰਤ ਦੇ ਰੰਗਾਂ 'ਚੋਂ ਕੀ ਲੱਭ ਰਿਹਾਂ ਏਂ // 



ਛੱਡ ਵੀ ਲਸਾੜੇ ਨਾ ਕਿਰਚਾਂ ਚੁਭਾ ਲੀਂ, 
ਤਿੜਕੇ ਸਬੰਧਾਂ 'ਚੋ ਕੀ ਲੱਭ ਰਿਹਾਂ ਏਂ // 



A Ghazal written by: Jatinder Lasara


nafrat de rangaN choN ki labh riha eN
jangaN te bambaN choN ki labh riha eN
ghar khet dil sare vand ke sahare,
usriyaN kandhaN choN ki labh riha eN
pyaraN de rishte na roohaN de nate,

jismaN de angaN choN ki labh riha eN
dharti di hik nu lahoo nal bharke,
kudrat de rangaN choN ki labh riha eN

chad vi Lasare na kirchaN chuba laiN,
tirke sabaNdaN choN ki labh riha eN


A Ghazal written by: Jatinder Lasara